Facebook

ਭਾਰਤ ਵਿਚ ਦੁਨੀਆਂ ਦੇ ਸੱਭ ਤੋਂ ਵੱਧ ਗ਼ਰੀਬ

ਸੰਯੁਕਤ ਰਾਸ਼ਟਰ 2 ਨਵੰਬਰ: ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਵਲੋਂ ਜਾਰੀ ਕੀਤੀ ਮਨੁੱਖੀ ਵਿਕਾਸ ਰੀਪੋਰਟ ਮੁਤਾਬਕ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ, ਭਾਰਤ ਵਿਚ ਦੁਨੀਆਂ ਦੇ ਸੱਭ ਤੋਂ ਵੱਧ ਗ਼ਰੀਬ ਰਹਿੰਦੇ ਹਨ। ਭਾਰਤ ਵਿਚ 61 ਕਰੋੜ ਲੋਕ ਗ਼ਰੀਬ ਹਨ ਜਿਹੜੇ ਦੇਸ਼ ਦੀ ਅੱਧੀ ਆਬਾਦੀ ਤੋਂ ਵੀ ਵੱਧ ਹਨ।
ਰੀਪੋਰਟ ਵਿਚ ਗ਼ਰੀਬੀ ਦੇ ਬਹੁਪੱਖਾਂ ਦਾ ਮੁਲਾਂਕਣ ਕਰਨ ਲਈ ਆਮਦਨ ਤੋਂ ਇਲਾਵਾ ਸਿਹਤ, ਸਿਖਿਆ ਅਤੇ ਜੀਵਨ ਪੱਧਰ ਨੂੰ ਤਰਜੀਹ ਦਿਤੀ ਗਈ। ਰੀਪੋਰਟ ਮੁਤਾਬਕ ਗ਼ਰੀਬਾਂ ਦੀ ਗਿਣਤੀ ਕੱਢਣ ਵਾਲਾ ਇਹ ਸੂਚਕ ਅੰਕ ਇਕ ਸਮੁੱਚੀ ਸਟੀਕ ਤਸਵੀਰ ਪੇਸ਼ ਕਰਦਾ ਹੈ ਜਿਹੜੀ ਸਿਰਫ਼ ਆਮਦਨ ਦੇ ਮਾਪਦੰਡ ਨਾਲ ਸੰਭਵ ਨਹੀਂ ਹੋ ਸਕਦੀ। ਇਸ ਸੂਚਕ ਅੰਕ ਮੁਤਾਬਕ ਦੁਨੀਆਂ ਦੇ 10 ਸੱਭ ਤੋਂ ਗ਼ਰੀਬ ਦੇਸ਼ਾਂ ’ਚੋਂ ਸੱਭ ਤੋਂ ਵੱਧ ਗ਼ਰੀਬ ਅਫ਼ਰੀਕਾ ਵਿਚ ਹਨ ਪਰ ਕਿਸੇ ਦੇਸ਼ ਦੀ ਕੁਲ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਦੁਨੀਆਂ ਦੇ ਸੱਭ ਤੋਂ ਵੱਧ ਗ਼ਰੀਬ ਦਖਣੀ ਏਸ਼ੀਆਈ ਦੇਸ਼ਾਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਰਹਿੰਦੇ ਹਨ। ਭਾਰਤ ਸਰਕਾਰ ਨੇ ਦੇਸ਼ ਵਿਚ ਗ਼ਰੀਬਾਂ ਦੀ ਗਿਣਤੀ ਜਾਣਨ ਲਈ ਕਈ ਤਰੀਕੇ ਅਪਣਾਏ ਅਤੇ ਸਰਕਾਰ ਇਹ ਮੰਨਦੀ ਹੈ ਕਿ ਦੇਸ਼ ਦੀ ਇਕ ਤਿਹਾਈ ਜਨਤਾ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ। ਯੂ.ਐਨ.ਡੀ.ਪੀ. ਦੀ ਇਸ ਰੀਪੋਰਟ ਵਿਚ ਮੂਲ ਤੌਰ ’ਤੇ ਮਨੁੱਖੀ ਵਿਕਾਸ ਸੂਚਕ ਅੰਕ ਕਢਿਆ ਜਾਂਦਾ ਹੈ ਜਿਹੜਾ ਵਿਕਾਸ ਦੇ ਤਿੰਨ ਪ੍ਰਮੁੱਖ ਸਿਰਿਆਂ ਸਿਖਿਆ, ਸਿਹਤ ਅਤੇ ਆਮਦਨ ਦੀ ਹੋਈ ਪ੍ਰਗਤੀ ਦੇ ਆਧਾਰ ’ਤੇ ਦੇਸ਼ਾਂ ਨੂੰ ਕਰਮਬੱਧ ਕਰਦਾ ਹੈ। ਸਾਲ 2011 ਵਿਚ ਹੁਣ ਤਕ ਦੇ ਸੱਭ ਤੋਂ ਵੱਧ 187 ਦੇਸ਼ਾਂ ਨੂੰ ਕਰਮਬਧ ਕੀਤਾ ਗਿਆ ਜਿਨ੍ਹਾਂ ’ਚੋਂ ਭਾਰਤ 134ਵੇਂ ਸਥਾਨ ’ਤੇ ਹੈ। ਚੀਨ 101ਵੇਂ ਅਤੇ ਪਾਕਿਸਤਾਨ 145ਵੇਂ ਸਥਾਨ ’ਤੇ ਹੈ। ਨਾਰਵੇ, ਆਸਟਰੇਲੀਆ ਅਤੇ ਨੀਦਰਲੈਂਡ ਸੂਚੀ ਵਿਚ ਸੱਭ ਤੋਂ ਉਪਰ ਹਨ।

0 comments:

Post a Comment

 
Copyright 2011 Mulnivasi Sangh