Facebook

undefined
undefined

ਹਥਿਆਰਾਂ ਨਾਲ ਲੈਸ ਹੋ ਕੇ ਆਰ.ਐਸ.ਐਸ. ਦੇ ਕਾਰਕੁਨਾਂ ਨੇ ਮਨਾਇਆ ਦੁਸਹਿਰਾ

ਬਰਨਾਲਾ, 6 ਅਕਤੂਬਰ (ਨਿਰਮਲ ਸਿੰਘ ਢਿੱਲੋਂ): ਅੱਜ ਇਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦ ਆਰ.ਐਸ.ਐਸ. ਦੇ ਕਾਰਕੁਨਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਮਾਰਚ ਕੀਤਾ। ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਜਿਥੇ ਦੁਸਹਿਰੇ ਨੂੰ ਸਾਰੇ ਧਰਮਾਂ ਵਿਚ ਸਤਿਕਾਰ ਵਜੋਂ ਮਨਾਇਆ ਜਾ ਰਿਹਾ ਸੀ, ਉਥੇ ਆਰ.ਐਸ.ਐਸ. ਦੇ ਕਾਰਕੁਨਾਂ ਨੇ ਡਾਂਗਾਂ, ਕ੍ਰਿਪਾਨਾਂ, ਪਿਸਤੌਲਾਂ ਅਤੇ ਰਾਈਫ਼ਲਾਂ ਨਾਲ ਲੈਸ ਹੋ ਕੇ ਮਾਰਚ ਕੀਤਾ। ਪੰਜਾਬ ਪੁਲਿਸ ਨੇ ਹਥਿਆਰਾਂ ਨਾਲ ਲੈਸ ਕਾਰਕੁਨਾਂ ਦੀ ਅਗਵਾਈ ਹੀ ਨਹੀਂ ਸਗੋਂ ਦੋ ਗੱਡੀਆਂ ਨਾਲ ਸੁਰੱਖਿਆ ਪ੍ਰਦਾਨ ਕੀਤੀ।




0 comments:

Post a Comment

 
Copyright 2011 Mulnivasi Sangh