ਵਾਸ਼ਿੰਗਟਨ, 14 ਸਤੰਬਰ: ਅਮਰੀਕੀ ਸੰਸਦ ਦੀ ਰੀਪੋਰਟ ਵਿਚ ਹਿੰਦੂ ਅਤਿਵਾਦ ਦੇ ਵਧਣ ਦੀ ਚੇਤਾਵਨੀ ਦਿਤੀ ਗਈ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਹਾਲੀਆ ਘਟਨਾਕ੍ਰਮਾਂ ਤੋਂ ਪਤਾ ਲਗਦਾ ਹੈ ਕਿ ਹਿੰਦੂ ਅਤਿਵਾਦੀ ਭਾਰਤ ਵਿਚ ਹਮਲੇ ਕਰਨ ਲਈ ਕਾਹਲੇ ਹਨ। ਅਸੀਮਾਨੰਦ ਦੇ ਉਸ ਬਿਆਨ ਦਾ ਵੀ ਰੀਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ ਜਿਸ ਵਿਚ ਉੁਨ੍ਹਾਂ ਨੇ ਮਾਲੇਗਾਉਂ ਧਮਾਕੇ ਅਤੇ ਸਮਝੌਤਾ ਐਕਸਪ੍ਰੈ¤ਸ ਧਮਾਕੇ ਵਿਚ ਅਪਣੀ ਜ਼ਿੰਮੇਵਾਰੀ ਕਬੂਲੀ ਸੀ। ਇਸ ਵਿਚ ਟਿਪਣੀ ਕੀਤੀ ਗਈ ਹੈ ਕਿ ਭਾਰਤ ਦੇ ਇਤਿਹਾਸ ਵਿਚ ਹਿੰਦੂ ਕੱਟੜਵਾਦ ਦੇ ਮੁੱਦੇ ’ਤੇ ਕਦੇ ਐਨੀ ਚਰਚਾ ਨਹੀਂ ਹੋਈ, ਜਿੰਨੀ ਹੁਣ ਹੋ ਰਹੀ ਹੈ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਹਿੰਦੂ ਕੱਟੜਪੰਥੀ ਦੇਸ਼ ਦੇ ਧਰਮ ਨਿਰਪੱਖ ਅਕਸ ਲਈ ਖ਼ਤਰਾ ਸਾਬਤ ਹੋ ਸਕਦੇ ਹਨ। 94 ਸਫ਼ਿਆਂ ਦੀ ਇਹ ਰੀਪੋਰਟ ਕਾਂਗਰੈਸ਼ਨਲ ਰਿਸਰਚ ਸੈਂਟਰ (ਸੀ.ਆਰ.ਐਸ.) ਨੇ ਤਿਆਰ ਕੀਤੀ ਹੈ। ਇਹ ਅਮਰੀਕੀ ਸੰਸਦ ਦਾ ਆਜ਼ਾਦ ਹਿੱਸਾ ਹੈ ਜੋ ਸਮੇਂ-ਸਮੇਂ ’ਤੇ ਵੱਖ-ਵੱਖ ਵਿਸ਼ਿਆਂ ਬਾਰੇ ਅਮਰੀਕੀ ਸੰਸਦ ਮੈਂਬਰਾਂ ਲਈ ਰੀਪੋਰਟ ਜਾਰੀ ਕਰਦਾ ਰਹਿੰਦਾ ਹੈ। ਸੀ.ਆਰ.ਐਸ. ਨੇ ਮਾਲੇਗਾਉਂ ਨੂੰ ਫ਼ਿਰਕੂ ਤੌਰ ’ਤੇ ਬਹੁਤ ਹੀ ਸੰਵੇਦਨਸ਼ੀਲ ਇਲਾਕਾ ਦਸਿਆ ਹੈ ਅਤੇ ਹਿੰਦੂ ਅਤਿਵਾਦ ਦੇ ਭਾਰਤ ਵਿਚ ਜੜ੍ਹਾਂ ਫੈਲਾਉਣ ਦੀ ਗੱਲ ਕੀਤੀ ਗਈ ਹੈ। ਨਕਸਲੀਆਂ ਦਾ ਜ਼ਿਕਰ ਕਰਦਿਆਂ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਦੇਸ਼ ਦੇ ਪੂਰਬੀ-ਮੱਧ ਖੇਤਰ ਵਿਚ ਸਰਗਰਮ ਹਨ ਜੋ ਸਮਾਜਕ ਗ਼ੈਰ ਬਰਾਬਰੀ ਵਿਰੁਧ ਲੜਾਈ ਲੜਨ ਦਾ ਦਾਅਵਾ ਕਰਦੇ ਹਨ। (ਏਜੰਸੀ)
Source: http://www.rozanaspokesman.com/viewnews.aspx?storycode=14719
Source: http://www.rozanaspokesman.com/viewnews.aspx?storycode=14719
0 comments:
Post a Comment