Facebook

ਭੀਮ ਦੇ ਜੇਕਰ ਸੱਚੇ ਸੁੱਚੇ ਪੈਰੋਕਾਰ ਕਹਾਉਣਾ, ਤਾਂ ਫਿਰ ਮੇਰੇ ਸਾਥੀਓ ਰੱਖ ਕੇ ਸੀਸ ਤਲੀ ਤੇ ਆਉਣਾ

ਦਲਿਤ ਕੌਮ ਦੇ ਮਸੀਹਾ, ਔਰਤਾਂ ਨੂੰ ਹੱਕ ਦਵਾਉਣ ਵਾਲੇ ਮਹਾਨ ਰਹਿਬਰ, ਦਲਿਤ ਕੌਮ ਦੀਆਂ ਗੁਲਾਮੀਆਂ ਦੀਆਂ ਜੰਜੀਰਾਂ ਤੋੜਨ ਵਾਲੇ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਉ ਅੰਬੇਡਕਰ ਜੀ ਦੇ 119 ਵੇਂ ਜਨਮ ਦਿਹਾੜੇ ਦੀਆਂ ਸਮੁੱਚੀ ਦਲਿਤ ਕੌਮ ਨੂੰ ਬਹੁਤ ਬਹੁਤ ਮੁਬਾਰਕਾਂ | ਜਨਮ ਦਿਹਾੜੇ ਸਦਾ ਉਨ੍ਹਾਂ ਦੇ ਹੀ ਮਨਾਏ ਜਾਂਦੇ ਨੇ ਜਿਨ੍ਹਾਂ ਕੌਮ ਦੀ ਸੇਵਾ ਸਿਰਤੋੜ ਮਿਹਨਤ ਕਰਕੇ ਕੀਤੀ ਹੋਵੇ | ਬਾਬਾ ਸਾਹਿਬ ਨੇ ਜਦੋਂ ਸਮਾਜ ਦੀ ਕਾਣੀ ਵੰਡ ਨੂੰ ਦੇਖਿਆ ਤਾਂ ਇਜ ਪ੍ਰਣ ਲਿਆ ਕਿ ਮੈਂ ਦਲਿਤ ਕੌਮ ਦੀਆਂ ਗੁਲਾਮੀ ਦੀਆਂ ਜੰਜੀਰਾ ਤੋੜ ਕੇ ਮਨੂੰਵਾਦੀਆਂ ਦੀਆਂ ਕੋਜੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗਾ | ਆਪ ਨੇ ਭੁੱਖੇ ਰਹਿ ਕੇ, ਦਿਨ ਰਾਤ ਮਿਹਨਤ ਨਾਲ ਪੜਾਈ ਕਰਕੇ ਦੁਨੀਆ ਦੇ ਇਤਿਹਾਸਿਕ ਪੰਨਿਆਂ ਤੇ ਦਲਿਤ ਕੌਮ ਦੀ ਦਾਸਤਾਂ ਲਿਖ ਦਿੱਤੀ | ਸਦੀਆਂ ਤੋਂ ਸੁੱਤੇ ਹੋਏ ਸਮਾਜ ਵਿੱਚ ਇੱਕ ਐਸੀ ਅਣਖ ਦੀ ਚਿੰਗਾਰੀ ਲਾਈ ਕਿ ਹੱਜ ਉਹ ਅਣਖ ਦੀ ਚਿੰਗਾਰੀ ਭਾਂਬੜ ਬਣ ਗਈ | ਜਿਸ ਸਮਾਜ ਨੂੰ ਸਦੀਆਂ ਤੋਂ ਮਨੁੱਖੀ ਹੱਕਾਂ ਤੋਂ ਵਾਂਜਾ ਰੱਖਿਆ ਗਿਆ ਸੀ ਉਹ ਕੌਮ ਅੱਜ ਅਣਖ ਨਾਲ ਸਿਰ ਉੱਚਾ ਕਰ ਕੇ ਤੁਰਦੀ ਹੈ | ਬਾਬਾ ਸਾਹਿਬ ਦੀ ਕੁਰਬਾਨੀ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ | ਜਿਸ ਮਹਾਨ ਰਹਿਬਰ ਨੇ ਆਪਣੇ ਘਰ ਦਾ ਫਿਕਰ ਨਾ ਕਰਦਿਆਂ 85 % ਲੋਕਾਂ ਦੇ ਘਰ ਸਵਾਰ ਦਿੱਤੇ, ਉਨ੍ਹਾਂ ਦੀਆਂ ਰਗਾਂ ਵਿੱਚੋਂ ਗੁਲਾਮੀ ਦਾ ਖੂਨ ਕੱਢ ਕੇ ਅਣਖ ਨਾਲ ਜਿਉਣਾ ਦੱਸਿਆ ਅੱਜ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਬਾਬਾ ਸਾਹਿਬ ਨੂੰ ਭੁੱਲ ਗਏ ਨੇ ਤੇ ਬਹੁਤ ਭੁੱਲਦੇ ਜਾ ਰਹੇ ਨੇ | ਉਨ੍ਹਾਂ ਦੀ ਸੋਚ ਮੁਤਾਬਿਕ ਬਾਬਾ ਸਾਹਿਬ ਨੇ ਕੋਈ ਖਾਸ ਕੰਮ ਨਹੀਂ ਕੀਤੇ | ਪਰ ਉਹ ਕੀ ਜਾਨਣ ਕੀ ਬਾਬਾ ਸਾਹਿਬ ਜੇਕਰ ਨਾ ਦਲਿਤ ਦੇ ਮਸੀਹਾ ਬਣਕੇ ਆਉਂਦੇ ਤੇ ਅੱਜ ਵੀ ਸਿੱਕਾ ਕੰਨਾ ਵਿੱਚ ਪੈਣਾ ਸੀ, ਅੱਜ ਵੀ ਖੂਹਾਂ ਤਲਾਬਾਂ ਤੇ ਜਾਣ ਦੀ ਮਨਾਹੀ ਹੁੰਦੀ | ਅੱਜ ਕੋਠੀਆਂ, ਕਾਰਾਂ, ਮਿੱਲਾਂ ਦੇ ਮਾਲਕ ਬਣ ਗਏ, ਵਿਦੇਸ਼ਾਂ ਵਿੱਚ ਆ ਗਏ, ਬਹੁਤ ਤਰੱਕੀ ਕਰ ਲਈ, ਪਰ ਉਸ ਰਹਿਬਰ ਨੂੰ ਭੁੱਲ ਗਏ ਜਿਸ ਨੇ ਇਹ ਹੱਕ ਲੈ ਕੇ ਦਿੱਤੇ | ਉਹ ਕਹਿੰਦੇ ਤੇ ਤਾਂ ਜੇਕਰ ਬਾਬਾ ਸਾਹਿਬ ਦੀ ਕੁਰਬਾਨੀ ਤੋਂ ਬਿਨ੍ਹਾਂ ਇੱਥੇ ਤੱਕ ਆ ਕੇ ਦਿਖਾਉਂਦੇ | ਅਫਸੋਸ ਹੁੰਦਾ ਹੈ ਕਿ ਬਾਬਾ ਸਾਹਿਬ ਦੀ ਕਰੜੇ ਸੰਘਰਸ਼ ਦਾ ਮੁੱਲ ਅੱਜ ਅਸੀਂ ਮਨੂੰਵਾਦੀਆਂ ਪਿੱਛੇ ਲੱਗ ਕੇ ਕੌਡੀਆਂ ਦੇ ਭਾਅ ਪਾ ਰਹੇ ਹਾਂ | ਬਾਬਾ ਸਾਹਿਬ ਨੇ ਉਸ ਵੇਲੇ ਸੱਚ ਹੀ ਕਿਹਾ ਸੀ ਕਿ ਮੈਨੂੰ ਮੇਰੀ ਕੌਮ ਦੇ ਪੜੇ ਲਿਖੇ ਲੋਕਾਂ ਨੇ ਪਿੱਛੇ ਕੀਤਾ ਅੱਜ ਉਹ ਅਸੀਂ ਆਪ ਅੱਖੀਂ ਵੇਖ ਰਹੇ ਹਾਂ | ਮਹਾਨ ਰਹਿਬਰਾਂ ਦੀਆਂ ਕੁਰਬਾਨੀਆਂ ਨੂੰ ਭੁੱਲਣ ਵਾਲੀ ਕੌਮ ਦੀਆਂ ਨੀਹਾਂ ਜਿਆਦਾ ਦੇਰ ਤੱਕ ਮਜਬੂਤ ਨਹੀਂ ਰਹਿੰਦੀਆਂ | ਜਿਹੜੀ ਕੌਮ ਆਪਣੇ ਰਹਿਬਰਾਂ ਨੂੰ ਭੁੱਲ ਜਾਂਦੀਆਂ ਸਮਾਜ ਵਿੱਚ ਉਹ ਸਭ ਤੋਂ ਪਿੱਛੇ ਰਹਿ ਜਾਂਦੀਆਂ | ਅਗਰ ਅੱਜ ਅਸੀਂ ਬਾਬਾ ਸਾਹਿਬ ਦੇ ਵਾਰਿਸ ਅਖਵਾਉਣਾ ਹੈ ਤਾਂ ਸਾਨੂੰ ਵੀ ਉਨ੍ਹਾਂ ਦੇ ਦੱਸੇ ਰਸਤਿਆਂ ਤੇ ਚੱਲ ਕੇ ਸਭ ਤੋਂ ਪਹਿਲਾ ਪੜਨਾਂ ਪਵੇਗਾ, ਪੜ ਕੇ ਏਕਾ ਕਰਨਾ ਪਵੇਗਾ, ਏਕਾ ਕਰਕੇ ਹੰਭਲਾ ਮਾਰਨਾ ਪਵੇਗਾ ਤਾਂ ਕਿ ਅਸੀਂ ਮੰਜਿਲ ਤੱਕ ਪਹੁੰਚ ਸਕੀਏ | ਸਾਡੀ ਮੰਜਿਲ ਕੋਈ ਜਿਆਦਾ ਦੂਰ ਨਹੀਂ, ਦਿੱਲੀ ਦਾ ਤਖਤ ਹੈ | ਬਾਬਾ ਸਾਹਿਬ ਨੇ ਕਿਹਾ ਸੀ ਕਿ ਇੱਕ ਵਾਰ ਦਿੱਲੀ ਦੇ ਤਖਤ ਤੇ ਬੈਠ ਜਾਉ, ਸਮਾਜ ਵਿੱਚ ਤੁਹਾਡੀ ਪਹਿਚਾਣ ਦੁਬਾਰਾ ਬਣੇਗੀ | 4500 ਸਾਲ ਰਾਜ ਕਰਨ ਵਾਲੇ ਰਾਜੇ ਇੱਕ ਵਾਰ ਫਿਰ ਰਾਜ ਭਾਗ ਨੂੰ ਚਲਾਉਣਗੇ | ਬੱਸ ਲੋੜ ਹੈ ਤਾਂ ਇਸ ਗੱਲ ਨੂੰ ਸਮਝ ਕੇ ਬਹੁਜਨ ਸਮਾਜ ਦੇ ਝੰਡੇ ਥੱਲੇ ਇਕੱਠੇ ਹੋਣ ਦੀ | ਜਿਸ ਦਿਨ ਅਸੀਂ ਬਾਬਾ ਸਾਹਿਬ ਦੁਬਾਰਾ ਚਲਾਏ ਕਾਫਲੇਂ ਨੂੰ ਮੰਜਿਲ ਤੱਕ ਪਹੁੰਚਾ ਦਿੱਤਾ, ਉਸ ਦਿਨ ਸਤਿਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਸੰਕਲਪ ਨੂੰ ਪੂਰਾ ਕਰ ਦੇਵਾਂਗੇ

0 comments:

Post a Comment

 
Copyright 2011 Mulnivasi Sangh